Galaxy Wearable ਗੋਪਨਿਯਤਾ ਸੂਚਨਾ ਆਖਰੀ ਵਾਰ ਅਪਡੇਟ ਕੀਤੀ ਗਈ: 1 ਅਪ੍ਰੈਲ 2021 Samsung Electronics Co., Ltd. ਵਿੱਚ, ਅਸੀਂ ਜਾਣਦੇ ਹਾਂ ਕਿ ਸਾਡੇ ਗਾਹਕਾਂ ਲਈ ਗੋਪਨਿਯਤਾ ਕਿੰਨੇ ਮਾਇਨੇ ਰੱਖਦੀ ਹੈ। ਅਸੀਂ ਇਹ ਗੋਪਨਿਯਤਾ ਸੂਚਨਾ ਇਹ ਯਕੀਨੀ ਬਣਾਉਣ ਲਈ ਤਿਆਰ ਕੀਤੀ ਹੈ ਕਿ ਤੁਸੀਂ ਸਮਝ ਸਕੋ ਕਿ ਤੁਹਾਡੀ ਵਿਅਕਤੀਗਤ ਜਾਣਕਾਰੀ ਕਿਵੇਂ ਇਕੱਤਰ ਕੀਤੀ ਜਾਂਦੀ ਹੈ ਅਤੇ ਵਰਤੀ ਜਾਂਦੀ ਹੈ। ਸਾਡੀ ਗੋਪਨਿਯਤਾ ਨੀਤੀ - ਜਿਸ ਨੂੰ https://account.samsung.com/membership/terms/privacypolicy 'ਤੇ ਦੇਖਿਆ ਜਾ ਸਕਦਾ ਹੈ - ਤੁਹਾਡੀ Galaxy Wearable ਦੀ ਵਰਤੋਂ 'ਤੇ ਵੀ ਲਾਗੂ ਹੁੰਦੀ ਹੈ। ਸਾਡੀ ਗੋਪਨਿਯਤਾ ਨੀਤੀ ਵਿੱਚ ਤੁਹਾਡੇ ਡੈਟਾ ਦੀ ਵਰਤੋਂ ਕਰਨ ਦੇ ਸਾਡੇ ਤਰੀਕਿਆਂ ਬਾਰੇ ਜਿਆਦਾ ਜਾਣਕਾਰੀ ਉਪਲਬਧ ਹੈ। ਇਸ ਵਿੱਚ ਸਾਡੇ ਨਾਲ ਸੰਪਰਕ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਵੀ ਸ਼ਾਮਲ ਹੈ। ਕਿਰਪਾ ਕਰਕੇ ਗੋਪਨਿਯਤਾ ਸੂਚਨਾ ਦੇ ਨਾਲ-ਨਾਲ ਸਾਡੀ ਗੋਪਨਿਯਤਾ ਨੀਤੀ ਵੀ ਪੜ੍ਹੋ। ਹਾਲਾਂਕਿ, ਇਹ ਗੋਪਨਿਯਤਾ ਸੂਚਨਾ ਹਰ ਵੇਲੇ ਗੋਪਨਿਯਤਾ ਨੀਤੀ 'ਤੇ ਲਾਗੂ ਹੁੰਦੀ ਹੈ। ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ? ਤੁਹਾਡੇ Galaxy Wearable ਰਾਹੀਂ, ਅਸੀਂ ਵੱਖ-ਵੱਖ ਢੰਗਾਂ ਨਾਲ ਤੁਹਾਡੇ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ ਅਤੇ ਉਸ ਨੂੰ ਸੰਭਾਲਕੇ ਰੱਖਦੇ ਹਾਂ। ਤੁਹਾਡੇ ਵੱਲੋਂ ਸਿੱਧੇ ਤੌਰ 'ਤੇ ਉਪਲਬਧ ਕਰਾਈ ਜਾਂਦੀ ਜਾਣਕਾਰੀ • ਜਦੋਂ ਤੁਸੀਂ ਆਪਣੇ Galaxy Wearable ਡਿਵਾਈਸ 'ਤੇ Samsung account 'ਤੇ ਲੌਗ ਇਨ ਕਰਦੇ ਹੋ, ਤਾਂ Samsung account ਦੀ ਜਾਣਕਾਰੀ, ਜਿਵੇਂ ਤੁਹਾਡੀ Samsung account ਆਈਡੀ। ਤੁਹਾਡੇ ਵੱਲੋਂ ਆਪਣੇ Galaxy Wearable ਦੀ ਵਰਤੋਂ ਕਰਨ ਬਾਰੇ ਜਾਣਕਾਰੀ • ਤੁਹਾਡੇ ਡਿਵਾਈਸਾਂ ਬਾਰੇ ਜਾਣਕਾਰੀ, ਜਿਵੇਂ ਕਿ ਡਿਵਾਈਸ ਦੀ ਕਿਸਮ, ਡਿਵਾਈਸ ਮਾਡਲ, OS ਕਿਸਮ ਅਤੇ ਵਰਜ਼ਨ, ਡਿਵਾਈਸ ਦੇ ਪਛਾਣਕਰਤਾ ਅਤੇ ਹੋਰ ਵਿਲੱਖਣ ਪਛਾਣਕਰਤਾ, ਮੋਬਾਈਲ ਨੈਟਵਰਕ ਪ੍ਰਦਾਤਾ, ਡਿਵਾਈਸ ਕੌਨਫਿਗ੍ਰੇਸ਼ਨ ਅਤੇ ਸੈੱਟਿੰਗਸ; •GPS, ਬਲੂਟੁੱਥ ਅਤੇ Wi-Fi ਸਿਗਨਲਾਂ ਰਾਹੀਂ ਤੁਹਾਡੇ ਸਥਾਨ ਨਾਲ ਸੰਬੰਧਿਤ ਜਾਣਕਾਰੀ। ਤੁਹਾਡੇ Galaxy Wearable ਦੀਆਂ ਕੁਝ ਵਿਸ਼ੇਸ਼ਤਾਵਾਂ ਲਈ ਤੁਹਾਡੇ ਡਿਵਾਈਸ ਦੇ ਸਹੀ ਭੂਗੋਲਿਕ-ਸਥਿਤੀ ਨੂੰ ਇਕੱਤਰ ਕਰਨ ਦੀ ਜ਼ਰੂਰਤ ਹੁੰਦੀ ਹੈ, ਅਤੇ ਉਨ੍ਹਾਂ ਸਥਿਤੀਆਂ ਵਿੱਚ ਅਸੀਂ ਤੁਹਾਡੀ ਭੂਗੋਲਿਕ-ਸਥਿਤੀ ਇਕੱਤਰ ਕਰਾਂਗੇ, ਪਰ ਸਿਰਫ ਤੁਹਾਡੀ ਆਗਿਆ ਦੇ ਨਾਲ। ਤੁਹਾਡਾ ਡਿਵਾਈਸ ਤੁਹਾਨੂੰ ਸੂਚਿਤ ਕਰੇਗਾ ਜਦੋਂ ਕਿਸੇ Galaxy Wearable ਵਿਸ਼ੇਸ਼ਤਾ ਨੂੰ ਤੁਹਾਡੀ ਸਹੀ ਭੂਗੋਲਿਕ-ਸਥਿਤੀ ਨੂੰ ਇਕੱਤਰ ਕਰਨ ਦੀ ਜ਼ਰੂਰਤ ਹੁੰਦੀ ਹੈ। ਕਿਰਪਾ ਕਰਕੇ ਯਾਦ ਰੱਖੋ ਕਿ ਜੇ ਤੁਸੀਂ Galaxy Wearable ਨੂੰ ਆਪਣੀ ਸਹੀ ਭੂਗੋਲਿਕ-ਸਥਿਤੀ ਇਕੱਤਰ ਕਰਨ ਦੀ ਆਗਿਆ ਨਹੀਂ ਦਿੰਦੇ ਹੋ, ਤਾਂ ਤੁਸੀਂ Galaxy Wearable ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋ ਸਕਦੇ; • ਜਦੋਂ ਤੁਸੀਂ ਰਿਮੋਟ ਕਨੈਕਸ਼ਨ ਵਿਸ਼ੇਸ਼ਤਾ ਦੀ ਵਰਤੋਂ ਕਰਦੇ ਹੋ (ਜਿਵੇਂ ਕਿ ਬਲੂਟੁੱਥ ਦੀ ਬਜਾਏ Wi-Fi ਜਾਂ ਮੋਬਾਈਲ ਡੈਟਾ 'ਤੇ ਆਪਣੇ Galaxy Wearable ਡਿਵਾਈਸ ਨਾਲ ਆਪਣੇ ਮੋਬਾਈਲ ਡਿਵਾਈਸ ਨਾਲ ਜੁੜਨਾ ਤਾਂ ਕਿ ਤੁਹਾਡਾ Galaxy Wearable ਤੁਹਾਡੇ ਫ਼ੋਨ ਤੋਂ ਸੁਨੇਹੇ ਪ੍ਰਾਪਤ ਕਰ ਸਕੇ); ਤੁਹਾਡੇ ਮੋਬਾਈਲ ਡਿਵਾਈਸ 'ਤੇ ਸਥਾਪਿਤ ਐਪਸ ਬਾਰੇ ਜਾਣਕਾਰੀ ਜਿਵੇਂ ਸੂਚਨਾਵਾਂ ਅਤੇ ਪ੍ਰਾਪਤ ਸੁਨੇਹੇ ਅਤੇ ਈਮੇਲਾਂ ਦੀ ਸਮੱਗਰੀ (ਸੁਨੇਹੇ ਅਤੇ ਮੀਡੀਆ ਫਾਈਲਾਂ ਦੀ ਸਮੱਗਰੀ ਸਮੇਤ); ਅਤੇ • ਜੇ ਤੁਸੀਂ ਬੈਕਅਪ ਅਤੇ ਰੀਸਟੋਰ ਸੁਵਿਧਾ, ਸਾਫਟਵੇਅਰ ਵਰਜ਼ਨ, ਸੇਲਜ਼ ਕੋਡ, ਇੰਸਟਾਲ ਕੀਤੇ ਅਤੇ ਹਾਲ ਹੀ ਵਿੱਚ ਵਰਤੇ ਗਏ ਐਪਸ ਦੀ ਲਿਸਟ, ਡੈਟਾ ਅਤੇ ਇਨਸਟਾਲ ਕੀਤੇ ਐਪਸ ਦੀ ਸੈੱਟਿੰਗਸ, ਘੜੀ ਦੀ ਸ਼ੈਲੀ, ਐਪਸ ਅਤੇ ਵਿੱਜੇਟਸ, ਸੂਚਨਾ ਸੈੱਟਿੰਗਸ ਸਮੇਤ ਹੋਮ ਸਕ੍ਰੀਨ ਸੈੱਟਿੰਗਸ, ਡਿਸਪਲੇ, ਧੁਨੀਆਂ ਅਤੇ ਵਾਈਬ੍ਰੇਸ਼ਨ ਸਮੇਤ ਸਿਸਟਮ ਸੈੱਟਿੰਗਸ। • ਜੇ ਤੁਸੀਂ ਨਿਦਾਨਿਕ ਡੈਟਾ, ਨਿਦਾਨਿਕ, ਤਕਨੀਕੀ, ਤਰੁੱਟੀ, ਅਤੇ ਉਪਯੋਗਤਾ ਜਾਣਕਾਰੀ ਜਿਵੇਂ ਕਿ ਤੁਹਾਡੇ Galaxy Wearable ਦੀ ਵਰਤੋਂ ਦੇ ਸਮੇਂ ਅਤੇ ਮਿਆਦ ਨੂੰ ਭੇਜਣ ਲਈ ਸਹਿਮਤ ਹੋ ਗਏ ਹੋ, ਤਾਂ ਤੁਹਾਡੇ ਦੁਆਰਾ ਸਥਾਪਤ ਐਪਸ ਅਤੇ ਤੁਸੀਂ ਕਿੰਨੀ ਦੇਰ ਲਈ ਅਤੇ ਕਦੋਂ ਐਪਸ ਖੋਲ੍ਹਦੇ ਹੋ ਜਾਂ ਬੰਦ ਕਰਦੇ ਹੋ। ਅਸੀਂ ਤੁਹਾਡੇ ਬਾਰੇ, ਤੁਹਾਡੇ Galaxy Wearable ਅਤੇ ਐਪਸ, Galaxy Wearable ਦੇ ਨਾਲ ਜੁੜੀਆਂ ਤੁਹਾਡੀਆਂ ਡਿਵਾਈਸਾਂ, ਅਤੇ ਤੁਹਾਡੇ Galaxy Wearable ਦੀ ਤੁਹਾਡੀ ਵਰਤੋਂ ਇਸ ਤਰੀਕੇ ਨਾਲ ਇਕੱਤਰ ਕਰ ਸਕਦੇ ਹਾਂ ਜਿਸਦਾ ਸੰਗ੍ਰਹਿ ਕਰਨ ਸਮੇਂ ਅਸੀਂ ਤੁਹਾਡੇ ਲਈ ਵਰਣਨ ਕਰਦੇ ਹਾਂ, ਅਤੇ ਜਦੋਂ ਵੀ ਇਹ ਜਰੂਰੀ ਹੁੰਦਾ ਹੈ, ਤਾਂ ਅਸੀਂ ਤੁਹਾਡੀ ਸਹਿਮਤੀ ਪ੍ਰਾਪਤ ਕਰਾਂਗੇ। ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ? • ਆਪਣੇ Galaxy Wearable ਨਾਲ ਤੁਹਾਨੂੰ ਰਜਿਸਟਰ ਕਰਨ ਅਤੇ ਵਰਤੋਂ ਕਰਨ ਵਿੱਚ ਮਦਦ ਕਰਨ ਲਈ। • ਤੁਹਾਡੀ ਬੇਨਤੀ ਮੁਤਾਬਕ ਸੇਵਾਵਾਂ ਅਤੇ ਸੁਵਿਧਾਵਾਂ ਉਪਲਬਧ ਕਰਾਉਣ ਲਈ। • ਤੁਹਾਡੀਆਂ ਬੇਨਤੀਆਂ ਅਤੇ ਸਵਾਲਾਂ ਦੇ ਜਵਾਬ ਦੇਣ ਲਈ, ਅਤੇ ਤੁਹਾਡੇ ਨਾਲ ਤੁਹਾਡੇ Galaxy Wearable ਦੇ ਬਾਰੇ ਗੱਲਬਾਤ ਕਰਨ ਦੇ ਲਈ, ਜਿਸ ਵਿੱਚ ਤੁਹਾਡੇ Galaxy Wearable ਨਾਲ ਸੰਬੰਧੀ ਤਕਨੀਕੀ ਸਹਾਇਤਾ ਲਈ ਤੁਹਾਡੇ ਵੱਲੋਂ ਬੇਨਤੀ ਕੀਤੀ ਜਾਣ 'ਤੇ ਸਹਾਇਤਾ ਮੁਹੱਈਆ ਕਰਨਾ ਸ਼ਾਮਲ ਹੈ। • ਤੁਹਾਨੂੰ ਚੁਣੀਆਂ ਹੋਈਆਂ Samsung ਜਾਂ ਤੀਜੇ-ਧਿਰ ਦੀਆਂ ਐਪਸ, ਸੁਵਿਧਾਵਾਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਾ। ਉਦਾਹਰਨ ਲਈ, ਤੁਸੀਂ Samsung Cloud ਵਿੱਚ ਆਪਣੀ ਐਪਸ ਅਤੇ ਸੈੱਟਿੰਗਸ ਦੀ ਜਾਣਕਾਰੀ ਨੂੰ ਬੈਕ ਅੱਪ ਕਰ ਸਕਦੇ ਹੋ ਜਾਂ ਆਪਣੇ Galaxy Wearable 'ਤੇ Samsung Health ਦੀ ਵਰਤੋਂ ਕਰ ਸਕਦੇ ਹੋ। •ਤੁਹਾਡੇ Galaxy Wearable ਦੇ ਨਾਲ ਸੰਬੰਧਤ ਅਨੁਕੂਲਿਤ ਸਮੱਗਰੀ ਅਤੇ ਸੇਵਾਵਾਂ ਮੁਹੱਈਆ ਕਰਨ ਦੇ ਲਈ। • ਸਿੱਧੇ ਮਾਰਕੀਟਿੰਗ ਸੰਚਾਰਾਂ (ਜਿਵੇਂ ਕਿ ਪੁਸ਼ ਸੂਚਨਾਵਾਂ, ਈਮੇਲਾਂ ਅਤੇ ਟੈਕਸਟ ਸੰਦੇਸ਼ਾਂ ਦੁਆਰਾ), ਰਾਹੀਂ ਪ੍ਰਚਾਰ ਅਤੇ ਪੇਸ਼ਕਸ਼ਾਂ ਉਪਲਬਧ ਕਰਾਉਣ ਲਈ, ਸਿਰਫ਼ ਉੱਥੇ, ਜਿੱਥੇ ਤੁਸੀਂ ਸਾਨੂੰ ਵੱਖਰੀ ਸਹਿਮਤੀ ਦਿੱਤੀ ਹੈ। • Galaxy Wearable ਅਤੇ ਸਾਡੇ ਵਪਾਰ ਦਾ ਸੰਚਾਲਨ, ਮੁਲਾਂਕਣ ਅਤੇ ਸੁਧਾਰ ਕਰਨ ਲਈ (ਜਿਸ ਵਿੱਚ ਨਵੇਂ ਉਤਪਾਦਾਂ ਅਤੇ ਸੇਵਾਵਾਂ ਦਾ ਵਿਕਾਸ; ਸਾਡੇ ਉਤਪਾਦਾਂ ਅਤੇ ਸੇਵਾਵਾਂ ਦਾ ਵਿਕਾਸ ਅਤੇ ਸੁਧਾਰ; ਸਾਡੇ ਸੰਚਾਰ ਦਾ ਪ੍ਰਬੰਧਨ; ਸਾਡੇ ਉਤਪਾਦਾਂ, ਸੇਵਾਵਾਂ ਅਤੇ ਗਾਹਕ ਆਧਾਰ ਦਾ ਵਿਸ਼ਲੇਸ਼ਣ; ਬਜ਼ਾਰ ਖੋਜ ਦਾ ਸੰਚਾਲਨ ਕਰਨਾ; ਡੈਟਾ ਵਿਸ਼ਲੇਸ਼ਣ ਕਰਨਾ; ਅਤੇ ਲੇਖਾ ਕਰਨਾ, ਆਡਿਟਿੰਗ ਅਤੇ ਹੋਰ ਅੰਦਰੂਨੀ ਕੰਮ ਕਰਨਾ ਸ਼ਾਮਲ ਹੈ); • ਤੁਹਾਡੇ ਤੋਂ ਸਾਡੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਤੁਹਾਡੇ ਵਿਚਾਰ ਜਾਣਨ ਅਤੇ ਗਾਹਕ ਸਰਵੇਖਣ ਕਰਨ ਲਈ; ਜੇਕਰ ਅਜਿਹੀ ਕੋਈ ਲੋੜ ਪੈਂਦੀ ਹੈ, ਤਾਂ ਤੁਹਾਡੀ ਤੋਂ ਵੱਖਰੇ ਤੌਰ 'ਤੇ ਸਹਿਮਤੀ ਲਈ ਜਾਵੇਗੀ। • ਸੌਫਟਵੇਅਰ ਅਪਡੇਟ, ਰੱਖ-ਰਖਾਅ ਸੇਵਾਵਾਂ ਅਤੇ ਤੁਹਾਡੇ Galaxy Wearable ਲਈ ਸਹਾਇਤਾ ਉਪਲਬਧ ਕਰਾਉਣ ਲਈ। • ਧੋਖਾਧੜੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ, ਦਾਅਵਿਆਂ ਅਤੇ ਹੋਰ ਜਵਾਬਦੇਹੀਆਂ ਤੋਂ ਸੁਰੱਖਿਆ ਕਰਨ, ਇਹਨਾਂ ਦੀ ਪਛਾਣ ਕਰਨ ਅਤੇ ਇਹਨਾਂ ਨੂੰ ਹੋਣ ਤੋਂ ਰੋਕਣ ਲਈ। •ਲਾਗੂ ਕਨੂੰਨੀ ਸ਼ਰਤਾਂ, ਢੁੱਕਵੇਂ ਉਦਯੋਗ ਮਾਣਕਾਂ ਅਤੇ ਸਾਡੀ ਨੀਤੀਆਂ ਦੀ ਪਾਲਣਾ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ, ਇਸ ਵਿੱਚ ਇਹ ਗੋਪਨਿਯਤਾ ਸੂਚਨਾ ਅਤੇ ਗੋਪਨਿਯਤਾ ਨੀਤੀ ਸ਼ਾਮਲ ਹੈ। ਤੁਹਾਡਾ Galaxy Wearable ਹੋਰ Samsung ਜਾਂ ਤੀਜੀ-ਧਿਰ ਐਪਸ, ਸੇਵਾਵਾਂ ਅਤੇ ਵਿਸ਼ੇਸ਼ਤਾਵਾਂ ਨਾਲ ਕਨੈਕਟ ਕਰਨ ਜਾਂ ਇਸਦੀ ਵਰਤੋਂ ਕਰਨ ਦੀ ਸਮਰੱਥਾ ਪ੍ਰਦਾਨ ਕਰ ਸਕਦਾ ਹੈ। ਉਦਾਹਰਣ ਦੇ ਲਈ, ਤੁਸੀਂ ਆਪਣੇ Galaxy Wearable ਡਿਵਾਈਸ 'ਤੇ Samsung Health ਜਾਂ Bixby Voice ਦੀ ਵਰਤੋਂ ਕਰਨ ਦੇ ਯੋਗ ਹੋ ਸਕਦੇ ਹੋ। ਇਹ Samsung ਅਤੇ ਤੀਜੀ-ਧਿਰ ਐਪਸ, ਸੇਵਾਵਾਂ ਅਤੇ ਵਿਸ਼ੇਸ਼ਤਾਵਾਂ ਦੀਆਂ ਆਪਣੀਆਂ ਨਿੱਜੀ ਗੋਪਨਿਯਤਾ ਦੀਆਂ ਸੂਚਨਾਵਾਂ ਹੋ ਸਕਦੀਆਂ ਹਨ। ਇਹ ਯਕੀਨੀ ਬਣਾਉਣ ਲਈ ਉਹਨਾਂ ਦੀ ਸਮੀਖਿਆ ਕਰੋ ਕਿ ਤੁਸੀਂ ਉਹਨਾਂ ਦੇ ਤੁਹਾਡੀ ਜਾਣਕਾਰੀ 'ਤੇ ਪ੍ਰਕਿਰਿਆ ਕਰਨ ਦੇ ਤਰੀਕੇ ਨੂੰ ਸਮਝਦੇ ਹੋ। ਜਿਸ ਹੱਦ ਤੱਕ ਕੋਈ ਵੀ ਹੋਰ ਲਿੰਕ ਜਾਂ ਦਿਖਾਈ ਗਈ ਐਪ, ਸੇਵਾ ਜਾਂ ਕੋਈ ਹੋਰ ਸੁਵਿਧਾ ਸਾਡੀ ਨਹੀਂ ਹੈ ਜਾਂ ਸਾਡੇ ਵੱਲੋਂ ਨਿਯੰਤਰਿਤ ਨਹੀਂ ਕੀਤੀ ਜਾਂਦੀ ਹੈ, ਅਸੀਂ ਉਸਦੀ ਸਮੱਗਰੀ, ਵਰਤੋਂ ਜਾਂ ਗੋਪਨਿਯਤਾ ਅਭਿਆਸਾਂ ਲਈ ਜਿੰਮੇਵਾਰ ਨਹੀਂ ਹਾਂ। ਅਸੀਂ ਤੁਹਾਡੀ ਜਾਣਕਾਰੀ ਨੂੰ ਕਿਨ੍ਹਾਂ ਦੇ ਨਾਲ ਸਾਂਝਾ ਕਰਦੇ ਹਾਂ? ਅਸੀਂ ਤੁਹਾਡੀ ਜਾਣਕਾਰੀ ਆਪਣੇ ਕਾਰੋਬਾਰ ਦੇ ਅੰਦਰਲੇ ਲੋਕਾਂ ਅਤੇ ਇਹਨਾਂ ਇਕਾਈਆਂ ਨੂੰ ਦਿਆਂਗੇ, ਪਰ ਸਿਰਫ ਉੱਪਰ ਦੱਸੇ ਉਦੇਸ਼ਾਂ ਦੇ ਲਈ। * ਸੰਬੰਧਿਤ: ਦੂਜੀ Samsung Electronics ਸਮੂਹ ਕੰਪਨੀਆਂ ਜਿਨ੍ਹਾਂ ਨੂੰ ਅਸੀਂ ਕੰਟਰੋਲ ਕਰਦੇ ਜਾਂ ਮਾਲਕ ਹਾਂ; * ਸੇਵਾ ਪ੍ਰਦਾਤਾ: ਧਿਆਨ ਨਾਲ ਚੁਣੀਆਂ ਗੀਆਂ ਕੰਪਨੀਆਂ ਜੋ ਸਾਡੇ ਲਈ ਜਾਂ ਸਾਡੀ ਤਰਫ ਤੋਂ ਸੇਵਾਵਾਂ ਪ੍ਰਦਾਨ ਕਰਦੇ ਹਨ, ਜਿਵੇਂ ਕਿ ਡੈਟਾ ਸਰਵਰ ਜੋ ਸਾਡੀ ਤਰਫ ਤੋਂ ਡੈਟਾ ਦਾ ਪ੍ਰਬੰਧਨ ਕਰਦੇ ਹਨ। ਇਹ ਪ੍ਰਦਾਤਾ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਲਈ ਵੀ ਵਚਨਬੱਧ ਹਨ; * ਹੋਰ ਧਿਰ ਜਦੋਂ ਕਨੂੰਨ ਵੱਲੋਂ ਲੋੜੀਂਦਾ ਹੋਵੇ ਜਾਂ ਤੁਹਾਡੇ Galaxy Wearable ਦੀ ਰੱਖਿਆ ਕਰਨ ਲਈ ਲੋੜ ਮੁਤਾਬਕ: ਉਦਾਹਰਨ ਲਈ, ਕਨੂੰਨ, ਕਨੂੰਨੀ ਪ੍ਰਕਿਰਿਆ, ਜਾਂ ਸਰਕਾਰੀ ਅਧਿਕਾਰੀਆਂ ਵੱਲੋਂ ਕੋਰਟ ਦੇ ਆਦੇਸ਼ ਵੱਲੋਂ ਤੁਹਾਡੀ ਜਾਣਕਾਰੀ ਦਾ ਖੁਲਾਸਾ ਕਰਨਾ ਜ਼ਰੂਰੀ ਹੋ ਸਕਦਾ ਹੈ। ਉਹ ਕਨੂੰਨ ਲਾਗੂ ਕਰਨ, ਕੌਮੀ ਸੁਰੱਖਿਆ, ਦਹਿਸ਼ਤਵਾਦ ਵਿਰੋਧੀ ਜਾਂ ਜਨਤਕ ਸੁਰੱਖਿਆ ਨਾਲ ਸੰਬੰਧਿਤ ਹੋਰ ਮੁੱਦਿਆਂ ਦੇ ਉਦੇਸ਼ਾਂ ਲਈ ਸਾਡੇ ਕੋਲੋਂ ਤੁਹਾਡੀ ਜਾਣਕਾਰੀ ਦੀ ਵੀ ਮੰਗ ਕਰ ਸਕਦੇ ਹਨ; * ਕਾਰਪੋਰੇਟ ਟ੍ਰਾਂਜੈਕਸ਼ਨਾਂ ਦੇ ਨਾਲ ਕਨੈਕਸ਼ਨ ਵਿੱਚ ਦੂਜੀ ਧਿਰਾਂ: ਅਸੀਂ ਤੁਹਾਡੀ ਜਾਣਕਾਰੀ ਨੂੰ ਕਿਸੇ ਅਭੇਦ ਜਾਂ ਟ੍ਰਾਂਸਫਰ, ਪ੍ਰਾਪਤੀ ਜਾਂ ਵਿਕਰੀ ਦੇ ਭਾਗ ਜਾਂ ਕਿਸੇ ਦਿਵਾਲੀਯਾਪਨ ਦੀ ਸਥਿਤੀ ਵਿੱਚ ਕਿਸੇ ਤੀਜੀ ਧਿਰ ਨੂੰ ਖੁਲਾਸਾ ਕਰ ਸਕਦੇ ਹਾਂ; ਅਤੇ * ਤੁਹਾਡੀ ਸਹਿਮਤੀ ਨਾਲ ਜਾਂ ਤੁਹਾਡੀ ਦਿਸ਼ਾ ਵਿੱਚ ਦੂਸਰੀਆਂ ਧਿਰਾਂ: ਇਸ ਗੋਪਨੀਅਤਾ ਸੂਚਨਾ ਵਿੱਚ ਵਰਣਤ ਖੁਲਾਸੇ ਤੋਂ ਇਲਾਵਾ, ਅਸੀਂ ਤੁਹਾਡੇ ਬਾਰੇ ਤੀਜੀ ਧਿਰ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹਾਂ ਜਦੋਂ ਤੁਸੀਂ ਵੱਖਰੇ ਤੌਰ 'ਤੇ ਇਸ ਸਾਂਝਾਕਰਨ ਲਈ ਸਹਿਮਤ ਹੋਵੋ ਜਾਂ ਬੇਨਤੀ ਕਰਦੇ ਹੋ। ਇਸ ਗੋਪਨਿਯਤਾ ਸੂਚਨਾ ਵਿੱਚ ਅਪਡੇਟ ਢੁੱਕਵੇਂ ਕਨੂੰਨਾਂ ਅਤੇ ਨਿਯਮਾਂ ਵਿੱਚ ਬਦਲਾਅ ਹੋਣ ਜਾਂ ਤੁਹਾਡੇ Galaxy Wearable ਲਈ ਤੁਹਾਡੀ ਜਾਣਕਾਰੀ ਨੂੰ ਇਕੱਤਰ ਕਰਨ ਅਤੇ ਪ੍ਰਕਿਰਿਆ ਕਰਨ ਦੇ ਸਾਡੇ ਤਰੀਕਿਆਂ ਵਿੱਚ ਆਏ ਬਦਲਾਵਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ ਲਈ ਇਸ ਗੋਪਨਿਯਤਾ ਸੂਚਨਾ ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਦਸਤਾਵੇਜ਼ ਨੂੰ ਆਖਰੀ ਵਾਰ ਅਪਡੇਟ ਕਰਨ ਦੀ ਮਿਤੀ ਇਸ ਗੋਪਨਿਯਤਾ ਸੂਚਨਾ ਦੀ ਸ਼ੁਰੂਆਤ ਵਿੱਚ ਦਿੱਤੀ ਗਈ ਹੈ। Version:P01.03.00